ਸਾਡੇ ਸਾਰਿਆਂ ਦੇ ਘਰਾਂ 'ਚ ਜ਼ੀਰੇ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਦਾਲ 'ਚ ਤੜਕਾ ਲਗਾਉਣ ਲਈ ਜ਼ੀਰੇ ਦੀ ਵਰਤੋਂ ਕਰਦੇ ਹਨ ਤਾਂ ਕੋਈ ਗਰਮ ਮਸਾਲਿਆਂ 'ਚ। ਪਰ ਬਹੁਤ ਸਾਰੇ ਲੋਕਾਂ ਨੂੰ ਪਤਾ ਹੋਵੇਗਾ ਕਿ ਗਰਭਵਤੀ ਮਹਿਲਾਵਾਂ ਲਈ ਜ਼ੀਰਾ ਇਕ ਬੇਮਿਸਾਲ ਦਵਾਈ ਹੈ।
ਪ੍ਰੈਗਨੈਂਸੀ 'ਚ ਜ਼ੀਰੇ ਦਾ ਪਾਣੀ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ। ਜ਼ੀਰੇ ਦਾ ਪਾਣੀ ਮਾਂ ਅਤੇ ਬੱਚੇ ਦੋਵਾਂ ਲਈ ਫਾਇਦੇਮੰਦ ਹੈ ਅਤੇ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਵੀ।
ਜ਼ੀਰੇ ਦਾ ਪਾਣੀ ਬਣਾਉਣ ਦੀ ਵਿਧੀ—
ਜ਼ੀਰੇ ਦਾ ਪਾਣੀ ਬਣਾਉਣ ਲਈ ਇਕ ਲੀਟਰ ਪਾਣੀ 'ਚ ਇਕ ਚਮਚ ਜ਼ੀਰਾ ਉਬਾਲ ਲਓ। ਜਦੋਂ ਇਹ ਪਾਣੀ ਠੰਡਾ ਹੋ ਜਾਵੇ ਤਾਂ ਉਸ ਨੂੰ ਛਾਣ ਲਓ ਅਤੇ ਪੀਓ।
ਜ਼ੀਰੇ ਦਾ ਪਾਣੀ ਪੀਣ ਦੇ ਫਾਇਦੇ—
1. ਖੂਨ ਦੀ ਕਮੀ ਨਹੀਂ ਹੋਣ ਦਿੰਦਾ ਹੈ— ਪ੍ਰੈਗਨੈਂਸੀ 'ਚ ਹਮੇਸ਼ਾ ਖੂਨ ਦੀ ਕਮੀ ਹੋ ਜਾਂਦੀ ਹੈ। ਅਜਿਹੇ 'ਚ ਜ਼ੀਰੇ ਦਾ ਪਾਣੀ ਪੀਣ ਨਾਲ ਸਰੀਰ 'ਚ ਖੂਨ ਦੀ ਕਮੀ ਨਹੀਂ ਹੁੰਦੀ ਹੈ। ਇਹ ਹੀਮੋਗਲੋਬਿਨ ਵਧਾਉਣ ਦਾ ਕੰਮ ਕਰਦਾ ਹੈ। ਜ਼ੀਰੇ ਦਾ ਪਾਣੀ ਪੀਣ ਨਾਲ ਸਰੀਰ 'ਚ ਜ਼ਰੂਰੀ ਆਇਰਨ ਦੀ ਮਾਤਰਾ ਵੀ ਸੁਤੰਲਿਤ ਬਣੀ ਰਹਿੰਦੀ ਹੈ।
2. ਬਲੱਡ ਪ੍ਰੈੱਸ਼ਰ ਦਾ ਕੰਟਰੋਲ ਕਰਦਾ ਹੈ— ਜ਼ੀਰੇ 'ਚ ਪੋਟਾਸ਼ੀਅਮ ਦੀ ਚੰਗੀ ਮਾਤਰਾ ਹੁੰਦਾ ਹੈ। ਪੋਟਾਸ਼ੀਅਮ ਇਕ ਅਜਿਹਾ ਤੱਤ ਹੈ ਜੋ ਬਲੱਡ ਪ੍ਰੈੱਸਰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਪ੍ਰੈਗਨੈਂਸੀ 'ਚ ਬਲੱਡ ਪ੍ਰੈੱਸ਼ਰ ਕੰਟਰੋਲ 'ਚ ਕਰਨਾ ਬਹੁਤ ਜ਼ਰੂਰੀ ਹੈ।
3. ਰੋਗ ਪ੍ਰਤੀਰੋਗ ਸਮੱਰਥਾ ਵਧਾਉਣ 'ਚ ਮਦਦਗਾਰ—ਜ਼ੀਰੇ 'ਚ ਭਰਪੂਰ ਮਾਤਰਾ 'ਚ ਆਇਰਨ ਪਾਇਆ ਜਾਂਦਾ ਹੈ ਜੋ ਰੋਗ ਪ੍ਰਤੀਰੋਧਕ ਸਮੱਰਥਾ ਵਧਾਉਣ 'ਚ ਮਦਦਗਾਰ ਹੈ। ਆਇਰਨ, ਪੌਟਾਸ਼ੀਅਮ ਅਤੇ ਦੂਜੇ ਲਵਣਾਂ ਤੋਂ ਇਲਾਵਾ ਇਸ 'ਚ ਵਿਟਾਮਿਨ ਏ, ਸੀ ਅਤੇ ਐਂਟੀਆਕਸੀਡੈਂਟ ਦੀ ਵੀ ਚੰਗੀ ਮਾਤਰਾ ਹੁੰਦੀ ਹੈ।
ਇਹ ਘਰੇਲੂ ਨੁਸਖੇ ਕਰਨਗੇ ਕਬਜ਼ ਦੂਰ
NEXT STORY